have eternal life


ਕੀ ਤੁਹਾਡੇ ਕੋਲ ਸਦੀਵੀ ਜੀਵਨ ਹੈ?

ਬਾਈਬਲ ਸਦੀਵੀ ਜੀਵਨ ਵਾਸਤੇ ਇੱਕ ਸਪੱਸ਼ਟ ਰਸਤਾ ਦਰਸਾਉਂਦੀ ਹੈ। ਪਹਿਲਾਂ ਤਾਂ ਸਾਨੂੰ ਇਹ ਗੱਲ ਜਰੂਰ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ ਹੈ: “ਕਿਉਂਕਿ ਸਭ ਨੇ ਪਾਪ ਕੀਤਾ ਹੈ ਅਤੇ ਸਾਰੇ ਹੀ ਲੋਕ ਪਰਮੇਸ਼ਰ ਦੀ ਮਹਿਮਾ ਲਈ ਬਹੁਤੇ ਚੰਗੇ ਨਹੀਂ ਹਨ” (ਰੋਮੀਆਂ ਨੂੰ ਪੱਤਰੀ 3:23)। ਅਸੀਂ ਸਾਰਿਆਂ ਨੇ ਹੀ ਕੁਝ ਅਜਿਹੀਆਂ ਗੱਲਾਂ ਕੀਤੀਆਂ ਹਨ ਜੋ ਪਰਮੇਸ਼ਰ ਨੂੰ ਨਾ-ਖੁਸ਼ ਕਰਨ ਵਾਲੀਆਂ ਹਨ ਅਤੇ ਜੋ ਸਾਨੂੰ ਸਜ਼ਾ ਦੇ ਭਾਗੀਦਾਰ ਬਣਾਉਂਦੀਆਂ ਹਨ। ਕਿਉਂਕਿ ਸਾਡੇ ਸਾਰੇ ਪਾਪ ਆਖਿਰਕਾਰ ਇੱਕ ਸਦੀਵੀ ਪਰਮੇਸ਼ਰ ਦੇ ਖਿਲਾਫ ਹਨ, ਇਸ ਕਰਕੇ ਕੇਵਲ ਇੱਕ ਸਦੀਵੀ ਸਜ਼ਾ ਹੀ ਉਚਿਤ ਹੈ। “ਪਾਪ ਦੀ ਉਜਰਤ ਮੌਤ ਹੈ, ਪਰ ਪਰਮੇਸ਼ਰ ਆਪਣੇ ਮਨੁੱਖਾਂ ਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਸਦੀਵੀ ਜੀਵਨ ਦੀ ਦਾਤ ਦਿੰਦਾ ਹੈ” (ਰੋਮੀਆਂ ਨੂੰ ਪੱਤਰੀ 6:23)।

ਪਰ ਫਿਰ ਵੀ, ਪਾਪ ਤੋਂ ਰਹਿਤ ਯਿਸੂ ਮਸੀਹ (ਪਤਰਸ ਦੀ ਪਹਿਲੀ ਪੱਤਰੀ 2:22), ਪਰਮੇਸ਼ਰ ਦਾ ਸਦੀਵੀ ਬੇਟਾ ਇੱਕ ਆਮ ਆਦਮੀ ਬਣ ਗਿਆ (ਯੁਹੰਨਾ ਦੀ ਇੰਜੀਲ 1:1, 14) ਅਤੇ ਸਾਡੀ ਸਜ਼ਾ ਅਦਾ ਕਰਨ ਲਈ ਮਰ ਗਿਆ। “ਇਸ ਤਰਾਂ ਪਰਮੇਸ਼ਰ ਸਾਡੇ ਲਈ ਆਪਣੇ ਪਿਆਰ ਦਾ ਵਿਖਾਵਾ ਕਰਦਾ ਹੈ; ਜਦੋਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਯਿਸੂ ਸਾਡੇ ਲਈ ਮਰ ਗਿਆ (ਰੋਮੀਆਂ ਨੂੰ ਪੱਤਰੀ 5:8)। ਯਿਸੂ ਮਸੀਹ ਸਲੀਬ ਤੇ ਮਰ ਗਿਆ (ਯੁਹੰਨਾ ਦੀ ਇੰਜੀਲ 19:31-42) ਅਤੇ ਉਸਨੇ ਉਹ ਸਜ਼ਾ ਲੈ ਲਈ ਜਿਸਦੇ ਅਸੀਂ ਹੱਕਦਾਰ ਸੀ (ਕੁਰਿੰਥੀਆਂ ਨੂੰ ਦੂਜੀ ਪੱਤਰੀ 5:21)। ਤਿੰਨ ਦਿਨਾਂ ਬਾਅਦ ਉਹ ਫਿਰ ਤੋਂ ਜੀ ਉੱਠਿਆ (ਕੁਰਿੰਥੀਆਂ ਨੂੰ ਪਹਿਲੀ ਪੱਤਰੀ 15:1-4), ਇਸ ਤਰਾਂ ਉਸਨੇ ਪਾਪ ਅਤੇ ਮੌਤ ਉੱਪਰ ਆਪਣੀ ਜਿੱਤ ਨੂੰ ਸਾਬਤ ਕਰ ਦਿੱਤਾ ਹੈ। “ਪਰਮੇਸ਼ਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਨ ਹੀ ਸਾਨੂੰ ਇੱਕ ਨਵਾਂ ਜਨਮ ਮਿਲਿਆ ਹੈ, ਇੱਕ ਜਿਉਂਦੀ ਆਸ ਵਿੱਚ, ਯਿਸੂ ਮਸੀਹ ਦੇ ਮੌਤ ਤੋਂ ਪੁਨਰ-ਜੀਵਨ ਰਾਹੀਂ” (ਪਤਰਸ ਦੀ ਪਹਿਲੀ ਪੱਤਰੀ 1:3) ।

ਵਿਸ਼ਵਾਸ ਦੁਆਰਾ, ਸਾਨੂੰ ਜਰੂਰ ਹੀ ਸਾਡੇ ਪਾਪ ਤੋਂ ਦੂਰ ਜਾਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਵੱਲ ਮੁੜਨਾ ਚਾਹੀਦਾ ਹੈ ਤਾਂ ਜੋ ਉਹ ਸਾਡੇ ਪਾਪਾਂ ਨੂੰ ਬਖਸ਼ ਸਕੇ (ਰਸੂਲਾਂ ਦੇ ਕਰਤੱਬ 3:19)। ਜੇ ਅਸੀਂ ਉਸ ਵਿੱਚ ਵਿਸ਼ਵਾਸ ਕਰਦੇ ਹਾਂ, ਜੇ ਅਸੀਂ ਇਹ ਯਕੀਨ ਕਰ ਲੈਂਦੇ ਹਾਂ ਕਿ ਸਾਡੇ ਪਾਪਾਂ ਦਾ ਹਿਸਾਬ ਚੁਕਾਉਣ ਵਾਸਤੇ ਉਹ ਸਲੀਬ ‘ਤੇ ਮਰ ਗਏ, ਤਾਂ ਸਾਨੂੰ ਮਾਫ ਕਰ ਦਿੱਤਾ ਜਾਵੇਗਾ ਅਤੇ ਸਾਡੇ ਨਾਲ ਸਵਰਗ ਵਿੱਚ ਸਦੀਵੀ ਜੀਵਨ ਦਾ ਵਾਅਦਾ ਕੀਤਾ ਜਾਵੇਗਾ। “ਕਿਉਂਕਿ ਪਰਮੇਸ਼ਰ ਨੇ ਦੁਨੀਆਂ ਨੂੰ ਏਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਵੀ ਦੇ ਦਿੱਤਾ ਤਾਂ ਕਿ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਕਰਦਾ ਹੈ ਉਹ ਗਵਾਚੇਗਾ ਨਹੀਂ ਬਲਕਿ ਸਦੀਵੀ ਜੀਵਨ ਪ੍ਰਾਪਤ ਕਰ ਲਵੇਗਾ।“ (ਯੁਹੰਨਾ ਦੀ ਇੰਜੀਲ 3:16)। “ਜੇ ਤੁਸੀਂ ਆਪਣੇ ਮੂੰਹੋਂ ਇਹ ਕਹਿ ਦਿੰਦੇ ਹੋ ‘ਯਿਸੂ ਪ੍ਰਭੂ ਹੈ’ ਅਤੇ ਆਪਣੇ ਦਿਲੋਂ ਇਹ ਮੰਨਦੇ ਹੋ ਕਿ ਪਰਮੇਸ਼ਰ ਨੇ ਉਸਨੂੰ ਮੁਰਦੇ ਤੋਂ ਜਿਉਂਦਾ ਕਰ ਦਿੱਤਾ ਸੀ ਤਾਂ ਤੁਹਾਨੂੰ ਬਚਾ ਲਿਆ ਜਾਵੇਗਾ” (ਰੋਮੀਆਂ ਨੂੰ ਪੱਤਰੀ 10:9)। ਸਲੀਬ ਤੇ ਮਸੀਹ ਦੇ ਖਤਮ ਕੀਤੇ ਕਾਰਜ ਵਿੱਚ ਵਿਸ਼ਵਾਸ ਕਰਨਾ ਹੀ ਸਦੀਵੀ ਜੀਵਨ ਵਾਸਤੇ ਇੱਕੋ ਇੱਕ ਸੱਚਾ ਰਸਤਾ ਹੈ! “ਤੁਸੀਂ ਪਰਮੇਸ਼ਰ ਦੀ ਕਿਰਪਾ ਰਾਹੀਂ ਬਚਾਏ ਗਏ ਹੋ- ਅਤੇ ਇਹ ਕਿਰਪਾ ਤੁਸੀਂ ਵਿਸ਼ਵਾਸ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ, ਇਹ ਤਾਂ ਪਰਮੇਸ਼ਰ ਵੱਲੋਂ ਦਿੱਤੀ ਦਾਤ ਸੀ। ਤੁਸੀਂ ਆਪਣੇ ਕੰਮਾਂ ਰਾਹੀਂ ਨਹੀਂ ਬਚੇ ਜੋ ਤੁਸੀਂ ਕੀਤੇ ਹਨ; ਇਸ ਤਰੀਕੇ ਨਾਲ ਕੋਈ ਵੀ ਵਿਅਕਤੀ ਸ਼ੇਖੀ ਨਹੀਂ ਮਾਰ ਸਕਦਾ ਕਿ ਉਸਨੇ ਆਪਣੇ ਆਪ ਨੂੰ ਬਚਾਇਆ ਹੈ।“ (ਅਫਸੀਆਂ ਨੂੰ ਪੱਤਰੀ 2:8-9)।

ਤੁਸੀਂ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ ਚਾਹੁੰਦੇ ਹੋ ਤਾਂ ਏਥੇ ਇੱਕ ਨਮੂਨੇ ਦੀ ਪ੍ਰਾਰਥਨਾ ਦਿੱਤੀ ਜਾ ਰਹੀ ਹੈ। ਯਾਦ ਰੱਖੋ, ਇਸ ਪ੍ਰਾਰਥਨਾ ਨੂੰ ਜਾਂ ਕਿਸੇ ਹੋਰ ਪ੍ਰਾਰਥਨਾ ਨੂੰ ਕਹਿਣਾ ਹੀ ਤੁਹਾਨੂੰ ਨਹੀਂ ਬਚਾਵੇਗਾ। ਇਹ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਤੁਹਾਨੂੰ ਪਾਪ ਤੋਂ ਬਚਾ ਸਕਦਾ ਹੈ। ਇਹ ਪ੍ਰਾਰਥਨਾ ਕੇਵਲ ਪਰਮੇਸ਼ਰ ਵਿੱਚ ਤੁਹਾਡਾ ਵਿਸ਼ਵਾਸ ਪ੍ਰਗਟ ਕਰਨ ਅਤੇ ਤੁਹਾਡੀ ਮੁਕਤੀ ਵਾਸਤੇ ਉਸਦਾ ਧੰਨਵਾਦ ਕਰਨ ਦਾ ਤਰੀਕਾ ਹੈ।

“ਪਰਮੇਸ਼ਰ, ਮੈਂ ਜਾਣਦਾ ਹਾਂ ਕਿ ਮੈਂ ਤੇਰੇ ਖਿਲਾਫ ਪਾਪ ਕੀਤਾ ਹੈ ਅਤੇ ਸਜ਼ਾ ਦਾ ਹੱਕਦਾਰ ਹਾਂ। ਪਰ ਯਿਸੂ ਮਸੀਹ ਨੇ ਉਹ ਸਜ਼ਾ ਲੈ ਲਈ ਜਿਸਦਾ ਹੱਕਦਾਰ ਮੈਂ ਸੀ ਤਾਂ ਜੋ ਉਸ ਵਿੱਚ ਵਿਸ਼ਵਾਸ ਕਰਨ ਰਾਹੀਂ ਮੈਨੂੰ ਮਾਫ ਕਰ ਦਿੱਤਾ ਜਾਵੇ। ਮੈਂ ਆਪਣੇ ਪਾਪ ਤੋਂ ਦੂਰ ਹੱਟਦਾ ਹਾਂ ਅਤੇ ਮੈਨੂੰ ਆਪਣੀ ਮੁਕਤੀ ਲਈ ਤੇਰੇ ਉਪਰ ਭਰੋਸਾ ਹੈ । ਤੇਰੀ ਸ਼ਾਨਦਾਰ ਮਹਿਮਾ ਅਤੇ ਮਾਫੀ ਵਾਸਤੇ ਤੇਰਾ ਧੰਨਵਾਦ – ਜੋ ਕਿ ਸਦੀਵੀ ਜੀਵਨ ਦਾ ਤੋਹਫਾ ਹੈ! ਆਮੀਨ!“
AMAZING GRACE BIBLE INSTITUTE